Android ਲਈ
Android ਲਈ ਕ੍ਰਿਸਮਸ ਲਾਈਵ ਵਾਲਪੇਪਰ
Twinkle Lights ਤੁਹਾਡੀ ਹੋਮ ਸਕ੍ਰੀਨ ਨੂੰ ਨਿੱਕੇ ਜਿਹੇ ਕ੍ਰਿਸਮਸ ਦ੍ਰਿਸ਼ ਵਿੱਚ ਬਦਲ ਦਿੰਦੀ ਹੈ: ਲਾਈਟਾਂ ਟਿਮਟਿਮਾਉਂਦੀਆਂ ਹਨ, ਚਾਹੋ ਤਾਂ ਬਰਫ਼ ਪੈਂਦੀ ਹੈ, ਸਭ ਤੁਹਾਡੀਆਂ ਐਪਾਂ ਦੇ ਪਿੱਛੇ। ਚਿੱਤਰਕਾਰੀ ਵਾਲੀ ਤਸਵੀਰ, ਤੁਹਾਡੀ ਆਪਣੀ ਫ਼ੋਟੋ ਜਾਂ ਚੁਣੀਆਂ ਫ਼ੋਟੋਆਂ ਦੇ ਸੈੱਟ ਉੱਤੇ।
ਇਹ ਕਿਵੇਂ ਕੰਮ ਕਰਦਾ ਹੈ
- Twinkle Lights ਖੋਲ੍ਹੋ ਅਤੇ ਆਪਣੀ ਪਸੰਦ ਦੀ ਰੁੱਤ, ਤਸਵੀਰ ਅਤੇ ਮੌਸਮ ਚੁਣੋ।
- ਸਕ੍ਰੀਨ ਨੂੰ ਛੂਹੋ, ਫਿਰ ਲਾਈਵ ਵਾਲਪੇਪਰ ਵਜੋਂ ਸੈੱਟ ਕਰੋ ਨੂੰ ਛੂਹੋ।
- Android ਦੀ ਝਲਕ ਵਿੱਚ ਪੁਸ਼ਟੀ ਕਰੋ ਅਤੇ ਹੋਮ ਸਕ੍ਰੀਨ ਚੁਣੋ, ਜਾਂ ਜੇ ਤੁਹਾਡਾ ਫ਼ੋਨ ਇਜਾਜ਼ਤ ਦੇਵੇ ਤਾਂ ਲਾਕ ਸਕ੍ਰੀਨ ਵੀ।
- ਆਪਣੀ ਹੋਮ ਸਕ੍ਰੀਨ ਉੱਤੇ ਜਾਓ: ਲਾਈਟਾਂ ਤੁਹਾਡੀਆਂ ਐਪਾਂ ਦੇ ਪਿੱਛੇ ਟਿਮਟਿਮਾਉਂਦੀਆਂ ਹਨ।
ਵਾਲਪੇਪਰ Android ਸੈੱਟ ਕਰਦਾ ਹੈ। ਕੁਝ ਫ਼ੋਨਾਂ ਵਿੱਚ ਇਸ ਦੇ ਡਾਇਲੌਗ ਦੀਆਂ ਚੋਣਾਂ ਦੇ ਨਾਂ ਥੋੜ੍ਹੇ ਵੱਖਰੇ ਹੁੰਦੇ ਹਨ।
ਆਪਣੇ ਰੰਗ ਭਰੋ
ਤੁਹਾਡੀਆਂ ਫ਼ੋਟੋਆਂ
ਲਾਈਟਾਂ ਨੂੰ ਦਸ ਪੇਂਟ ਕੀਤੀਆਂ ਤਸਵੀਰਾਂ ਵਿੱਚੋਂ ਕਿਸੇ ਇੱਕ, ਆਪਣੀ ਫ਼ੋਟੋ ਜਾਂ ਤੁਹਾਡੀਆਂ ਚੁਣੀਆਂ ਫ਼ੋਟੋਆਂ ਦੇ ਸਮੂਹ ਉੱਤੇ ਟੰਗੋ।
ਕ੍ਰਿਸਮਸ ਅਤੇ ਹਰ ਰੁੱਤ
ਕ੍ਰਿਸਮਸ, ਕ੍ਰਿਸਮਸ ਮੂਰਤੀਆਂ, ਚਿੱਟੀ ਸਰਦੀ, ਹੈਲੋਵੀਨ ਅਤੇ ਹੋਰ, ਬਰਫ਼, ਪੱਤਿਆਂ, ਪੰਖੜੀਆਂ ਜਾਂ ਮੀਂਹ ਨਾਲ। ਰੁੱਤ ਤੁਸੀਂ ਚੁਣੋ।
ਤੁਹਾਡੀ ਹੋਮ ਸਕ੍ਰੀਨ ਉੱਤੇ ਕਾਊਂਟਡਾਊਨ
ਤਿਉਹਾਰ ਕਾਊਂਟਡਾਊਨ ਵਿਜੇਟ ਤੁਹਾਡੀ ਹੋਮ ਸਕ੍ਰੀਨ ਉੱਤੇ ਕ੍ਰਿਸਮਸ ਤੱਕ ਦਿਨ ਗਿਣਦਾ ਹੈ।
ਝਟਪਟ ਬਦਲਾਅ
ਤੁਰੰਤ ਸੈਟਿੰਗਾਂ ਵਿੱਚ Twinkle Lights ਟਾਈਲ ਲਾਈਟਾਂ ਨੂੰ ਪਲ ਭਰ ਲਈ ਲੁਕਾਉਂਦੀ ਹੈ ਅਤੇ ਮੁੜ ਵਾਪਸ ਲੈ ਆਉਂਦੀ ਹੈ।
